Skip to main content

ਫੁੱਟਬਾਲ ਵਿੱਚ ਬੁਲੰਦੀਆ ਛੂਹਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ


ਫੁੱਟਬਾਲ ਕੋਚ ਦਲਬੀਰ ਰੰਧਾਵਾ ਵੱਲੋ ਸੁਰੂ ਕੀਤਾ ਕਾਮਯਾਬੀ ਦਾ ਸਫਰ ਲਗਾਤਾਰ ਜਾਰੀ ਹੈ। 1993-94 ਵਿਚ ਪੰਜਾਬ ਯੂਨੀਵਰਸਿਟੀ ਨੇ ਪਹਿਲੀ ਵਾਰ ਆਲ ਇੰਡੀਆ ਵਿਚੋਂ ਬਰਾਉਂਜ ਮੈਡਲ ਹਾਸਿਲ ਕੀਤਾ । 1994-95 ਵਿਚ ਚੰਡੀਗੜ੍ਹ ਵਿਖੇ ਹੋਈ ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿਚ ਬਰਾਊਜ ਮੈਡਲ ਦੂਜੀ ਵਾਰ ਜਿੱਤਿਆ । 1997-98 ਵਿਚ ਗੁਰੂ ਕਾਂਸ਼ੀ ਯੂਨੀਵਰਸਿਟੀ ਬਿਲਾਸਪੁਰ (ਐਮ.ਪੀ.) ਵਿਚ ਸਿਲਵਰ ਮੈਡਲ ਜਿੱਤਿਆ । 1998-99 ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਹੋਈ ਆਲ ਇੰਡੀਆ ਵਿਚ ਸਿਲਵਰ ਮੈਡਲ ਉੱਪਰ ਕਬਜਾ ਕੀਤਾ । 2003-04 ਵਿਚ ਜੋਧਪੁਰ ਵਿਚ ਹੋਈ ਆਲ ਇੰਡੀਆ ਵਿੱਚੋਂ ਯੂਨੀਵਰਸਿਟੀ ਨੇ ਇਕ ਹੋਰ ਸਿਲਵਰ ਮੈਡਲ ਜਿੱਤਿਆ । 2005 ਵਿਚ ਗੜ੍ਹਵਾਲ ਵਿਚ ਹੋਈ ਆਲ ਇੰਡੀਆ ਇੰਟਰਯੂਨੀਵਰਸਿਟੀ
ਵਿਚ ਪੰਜਾਬੀ ਯੂਨੀਵਰਸਿਟੀ ਨੇ ਪਹਿਲੀ ਵਾਰ ਗੋਲਡ ਮੈਡਲ ਉੱਪਰ ਕਬਜਾ ਕੀਤਾ । 2006-07 ਵਿਚ ਕਲਕੱਤਾ ਵਿਚ ਹੋਈ ਇੰਟਰ ਯੂਨੀਵਰਸਿਟੀ ਵਿਚ ਪੰਜਾਬੀ ਯੂਨੀਵਰਸਿਟੀ ਨੇ ਦੂਜੀ ਵਾਰ ਗੋਲਡ ਮੈਡਲ ਜਿੱਤਿਆ । 2009-10 ਵਿਚ ਕੇਰਲਾ ਵਿਚ ਹੋਈ ਆਲ ਇੰਡੀਆ ਵਿਚੋਂ ਬਰਾਊਂਜ ਅਤੇ 2010-11 ਵਿਚ ਜਵਲਪੁਰ ਵਿਚ ਹੋਈ ਇੰਟਰਯੂਨੀਵਰਸਿਟੀ ਵਿਚ ਮੁੜ ਗੋਲਡ ਮੈਡਲ ਜਿੱਤਿਆ । 2012-13 ਵਿਚ ਜਲੰਧਰ ਵਿਚ ਹੋਈ ਆਲ ਇੰਡੀਆ ਵਿਚ ਬਰਾਊਜ ਮੈਡਲ ਯੂਨੀਵਰਸਿਟੀ ਹਿੱਸੇ ਆਇਆ। 2017-18 ਵਿਚ ਕਾਲੀਕੱਟ ਕੇਰਲਾ ਵਿਚ ਸਿਲਵਰ ਤੇ 2018-19 ਵਿਚ ਮੁੰਬਈ ਵਿਚ ਹੋਈ ਇੰਟਰਯੂਨੀਵਰਸਿਟੀ ਵਿਚ ਗੋਲਡ ਮੈਡਲ ਹਾਸਿਲ ਕੀਤਾ। 2019-20 ਵਿਚ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਜਲੰਧਰ ਖਤਮ ਹੋਈ ਇੰਟਰਯੂਨੀਵਰਸਿਟੀ ਵਿਚ ਪੰਜਾਬੀ ਯੂਨੀਵਰਸਿਟੀ ਨੇ ਸਿਲਵਰ ਮੈਡਲ ਜਿੱਤ ਕੇ ਇਤਿਹਾਸ ਸਿਰਜਿਆ ਹੈ । ਇਹਨਾਂ ਕਾਮਯਾਬੀਆਂ ਵਿਚ ਡਾ. ਦਲਬੀਰ ਰੰਧਾਵਾ ਦੇ ਦੱਸਣ ਅਨੁਸਾਰ ਯੂਨੀਵਰਸਿਟੀ ਖੇਡ ਵਿਭਾਗ ਅਧਿਕਾਰੀਆਂ ਤੋਂ ਇਲਾਵਾ ਮੈਨੇਜਰ ਬਹਾਦਰ ਸਿੰਘ , ਕੋਚ ਰਾਜਬੀਰ ਸਿੰਘ ਰੰਧਾਵਾ ਦਾ ਮੁੱਖ ਯੋਗਦਾਨ ਹੈ । ਜਿਨ੍ਹਾਂ ਯੂਨੀਵਰਸਿਟੀ ਫੁੱਟਬਾਲ ਨੂੰ ਬੁਲੰਦੀਆ ਤੱਕ ਪਹੁੰਚਾਉਣ ਵਿਚ ਮਿਹਨਤ ਕੀਤੀ।
                  
                                                                                      ਗੁਰਨਿੰਦਰ ਸਿੰਘ ਧਨੌਲਾ
                                                                                      



Comments

Popular posts from this blog

बेरहम दोस्त ने दोस्त को उतारा मौत के घाट

अम‍िताभ बच्‍चन ने करीना कपूर खान के साथ एक तस्‍वीर शेयर की

5 साल की बच्ची के साथ जबरन दुष्कर्म करने की कोशिश